ਮੁੱਖ ਸਮੱਗਰੀ 'ਤੇ ਜਾਓ
ਬੁਕਿੰਗ

ਨਿੱਜੀ ਸਲਾਹ-ਮਸ਼ਵਰਾ ਬੁੱਕ ਕਰੋ।

ਆਪਣਾ ਵਕੀਲ ਅਤੇ ਆਪਣੀ ਸਹੂਲਤ ਦਾ ਸਮਾਂ ਚੁਣੋ, ਸਲਾਹ-ਮਸ਼ਵਰੇ ਦੀ ਫ਼ੀਸ ਦੀਆਂ ਸ਼ਰਤਾਂ ਨਾਲ ਸਹਿਮਤ ਹੋਵੋ, ਅਤੇ ਸੁਰੱਖਿਅਤ ਢੰਗ ਨਾਲ ਭੁਗਤਾਨ ਕਰੋ। ਤੁਹਾਨੂੰ ਉਸੇ ਵੇਲੇ ਪੁਸ਼ਟੀ ਦੀ ਈਮੇਲ, ਕੈਲੰਡਰ ਸੱਦਾ ਅਤੇ ਰਸੀਦ ਮਿਲ ਜਾਵੇਗੀ।

  1. ✓ਵਕੀਲ ਚੁਣੋ
  2. 2ਟਕਰਾਅ ਦੀ ਜਾਂਚ
  3. 3ਸਮਾਂ ਚੁਣੋ
ਬੁਕਿੰਗ ਇਨ੍ਹਾਂ ਨਾਲ: Desiree Acosta
3 ਵਿੱਚੋਂ ਕਦਮ 2

ਹਿੱਤਾਂ ਦੇ ਟਕਰਾਅ ਦੀ ਜਾਂਚ (conflict check)।

ਅਸੀਂ ਇਹ ਨਾਂ ਇਹ ਯਕੀਨੀ ਬਣਾਉਣ ਲਈ ਵਰਤਦੇ ਹਾਂ ਕਿ ਤੁਹਾਡੇ, ਦੂਜੀ ਧਿਰ ਅਤੇ ਸਾਡੇ ਮੌਜੂਦਾ ਕਲਾਇੰਟਾਂ ਵਿਚਕਾਰ ਹਿੱਤਾਂ ਦਾ ਕੋਈ ਟਕਰਾਅ ਨਹੀਂ ਹੈ।

ਕਿਰਪਾ ਕਰਕੇ ਨਾਂ ਅੰਗਰੇਜ਼ੀ ਅੱਖਰਾਂ ਵਿੱਚ ਲਿਖੋ (ਜਿਵੇਂ ਉਹ ਸ਼ਨਾਖ਼ਤੀ ਕਾਗ਼ਜ਼ਾਂ 'ਤੇ ਲਿਖੇ ਹਨ), ਕਿਉਂਕਿ ਸਾਡੀ ਫ਼ਰਮ ਦਾ ਰਿਕਾਰਡ ਅੰਗਰੇਜ਼ੀ ਵਿੱਚ ਰੱਖਿਆ ਜਾਂਦਾ ਹੈ। ਤੁਸੀਂ ਨਾਲ ਪੰਜਾਬੀ ਵਿੱਚ ਵੀ ਨਾਂ ਲਿਖ ਸਕਦੇ ਹੋ, ਜਿਵੇਂ: Harpreet Kaur ਹਰਪ੍ਰੀਤ ਕੌਰ।

ਸਲਾਹ-ਮਸ਼ਵਰੇ (consultation) ਦੀ ਫ਼ੀਸ ਦੀਆਂ ਸ਼ਰਤਾਂ

ਸਲਾਹ-ਮਸ਼ਵਰੇ ਦੀ ਫ਼ੀਸ ਮੇਰੇ ਵੱਲੋਂ ਬੁੱਕ ਕੀਤੇ ਜਾ ਰਹੇ ਸਲਾਹ-ਮਸ਼ਵਰੇ ਲਈ ਇੱਕ ਤੈਅ ਫ਼ੀਸ (flat fee) ਹੈ। ਮੈਂ ਸਹਿਮਤ ਹਾਂ ਕਿ RWE Law Corporation ਇਹ ਫ਼ੀਸ ਬੁਕਿੰਗ ਵੇਲੇ ਹੀ ਕਮਾ ਲੈਂਦੀ ਹੈ, ਮੇਰੇ ਬੁੱਕ ਕਰਨ ਦੇ ਪਲ ਤੋਂ ਇਸ ਨੂੰ ਫ਼ਰਮ ਦਾ ਆਪਣਾ ਪੈਸਾ ਮੰਨ ਸਕਦੀ ਹੈ, ਅਤੇ ਇਸ ਨੂੰ ਟਰੱਸਟ (trust) ਵਿੱਚ ਨਹੀਂ ਰੱਖਦੀ। ਜੇ ਫ਼ਰਮ ਸਲਾਹ-ਮਸ਼ਵਰਾ ਰੱਦ ਕਰਦੀ ਹੈ (ਉਦਾਹਰਨ ਵਜੋਂ ਹਿੱਤਾਂ ਦੇ ਟਕਰਾਅ (conflict of interest) ਕਾਰਨ), ਤਾਂ ਫ਼ੀਸ ਉਸੇ ਕਾਰਡ 'ਤੇ ਵਾਪਸ ਕੀਤੀ ਜਾਂਦੀ ਹੈ ਜਿਸ ਤੋਂ ਇਸ ਦਾ ਭੁਗਤਾਨ ਕੀਤਾ ਗਿਆ ਸੀ। ਬੁਕਿੰਗ ਦਾ ਭੁਗਤਾਨ ਹੁੰਦੇ ਹੀ ਮੈਨੂੰ ਰਸੀਦ ਈਮੇਲ ਕੀਤੀ ਜਾਂਦੀ ਹੈ।

Consultation fee terms

The consultation fee is a flat fee for the consultation I am booking. I agree that RWE Law Corporation earns the fee on booking, may treat it as the firm's own money from the moment I book, and does not hold it in trust. If the firm cancels the consultation (for example because of a conflict of interest), the fee is refunded to the card it was paid from. A receipt is emailed to me as soon as the booking is paid.

ਪੰਜਾਬੀ ਸ਼ਰਤਾਂ ਅੰਗਰੇਜ਼ੀ ਮੂਲ ਲਿਖਤ ਦਾ ਅਨੁਵਾਦ ਹਨ ਅਤੇ ਸਿਰਫ਼ ਜਾਣਕਾਰੀ ਲਈ ਹਨ। ਜੇ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਕੋਈ ਫ਼ਰਕ ਹੋਵੇ, ਤਾਂ ਅੰਗਰੇਜ਼ੀ ਰੂਪ ਹੀ ਮੰਨਿਆ ਜਾਵੇਗਾ।