ਮੁੱਖ ਸਮੱਗਰੀ 'ਤੇ ਜਾਓ
ਕੰਮ ਦੇ ਸਾਰੇ ਖੇਤਰ
ਕੰਮ ਦਾ ਖੇਤਰ

ਬਾਲ ਸੁਰੱਖਿਆ (MCFD)

ਜਦੋਂ ਮੰਤਰਾਲਾ ਸ਼ਾਮਲ ਹੋਵੇ, ਤਾਂ ਫ਼ੌਰੀ ਕਾਨੂੰਨੀ ਨੁਮਾਇੰਦਗੀ।

ਜਦੋਂ ਬੱਚਿਆਂ ਅਤੇ ਪਰਿਵਾਰ ਵਿਕਾਸ ਮੰਤਰਾਲੇ (MCFD) ਦਾ ਕੋਈ ਸੋਸ਼ਲ ਵਰਕਰ ਤੁਹਾਡੀ ਜਾਂ ਤੁਹਾਡੇ ਪਰਿਵਾਰ ਦੀ ਜਾਂਚ ਕਰ ਰਿਹਾ ਹੋਵੇ, ਤਾਂ ਛੇਤੀ — ਅਗਲੀ ਗੱਲਬਾਤ ਤੋਂ ਪਹਿਲਾਂ — ਕਾਨੂੰਨੀ ਸਲਾਹ ਲੈਣ ਨਾਲ ਨਤੀਜਾ ਬਦਲ ਸਕਦਾ ਹੈ।

ਅਗਲੀ ਗੱਲਬਾਤ ਤੋਂ ਪਹਿਲਾਂ ਵਕੀਲ ਕਰੋ

ਜਦੋਂ ਬੱਚਿਆਂ ਅਤੇ ਪਰਿਵਾਰ ਵਿਕਾਸ ਮੰਤਰਾਲੇ (Ministry of Children and Family Development, MCFD) ਲਈ ਕੰਮ ਕਰਦਾ ਕੋਈ ਸੋਸ਼ਲ ਵਰਕਰ ਤੁਹਾਡੀ ਜਾਂ ਤੁਹਾਡੇ ਪਰਿਵਾਰ ਦੇ ਕਿਸੇ ਜੀਅ ਦੀ ਜਾਂਚ ਕਰਦਾ ਹੈ, ਤਾਂ ਇਹ ਬਹੁਤ ਹੀ ਜ਼ਰੂਰੀ ਹੈ ਕਿ ਤੁਸੀਂ ਜਿੰਨੀ ਛੇਤੀ ਹੋ ਸਕੇ ਕਿਸੇ ਵਕੀਲ ਨਾਲ ਸੰਪਰਕ ਕਰੋ।

ਬਾਲ, ਪਰਿਵਾਰ ਅਤੇ ਭਾਈਚਾਰਕ ਸੇਵਾ ਐਕਟ (CFCSA) ਅਧੀਨ ਵਿਆਪਕ ਤਾਕਤਾਂ

ਬਾਲ, ਪਰਿਵਾਰ ਅਤੇ ਭਾਈਚਾਰਕ ਸੇਵਾ ਐਕਟ (Child, Family and Community Service Act, CFCSA) ਸੋਸ਼ਲ ਵਰਕਰਾਂ ਨੂੰ ਵਿਆਪਕ ਤਾਕਤਾਂ ਦਿੰਦਾ ਹੈ, ਜਿਹਨਾਂ ਵਿੱਚ ਬਿਨਾਂ ਕਿਸੇ ਚਿਤਾਵਨੀ ਦੇ ਬੱਚੇ ਨੂੰ ਮਾਪਿਆਂ ਤੋਂ ਲੈ ਜਾਣ ਅਤੇ ਬੱਚੇ ਨੂੰ ਫ਼ੌਸਟਰ ਕੇਅਰ (foster care) ਵਿੱਚ ਰੱਖਣ ਦੀ ਤਾਕਤ ਵੀ ਸ਼ਾਮਲ ਹੈ।

ਸਮਾਂ-ਸੀਮਾਵਾਂ ਮਹੱਤਵਪੂਰਨ ਹਨ

CFCSA ਵਿੱਚ ਅਹਿਮ ਸਮਾਂ-ਸੀਮਾਵਾਂ ਤੈਅ ਹਨ। ਬੱਚੇ ਮਾਪਿਆਂ ਨੂੰ ਜਾਂ ਤਾਂ ਅਦਾਲਤਾਂ ਰਾਹੀਂ ਵਾਪਸ ਮਿਲਦੇ ਹਨ ਜਾਂ ਮੰਤਰਾਲੇ ਨਾਲ ਮਿਲ ਕੇ ਕੀਤੇ ਕੰਮ ਰਾਹੀਂ। ਇਸ ਬਹੁਤ ਔਖੇ ਸਮੇਂ ਦੌਰਾਨ ਅਦਾਲਤੀ ਪ੍ਰਕਿਰਿਆ ਅਤੇ ਮਿਲ ਕੇ ਕੰਮ ਕਰਨ ਦੀ ਪ੍ਰਕਿਰਿਆ ਵਿੱਚੋਂ ਲੰਘਣ ਲਈ ਮਾਪਿਆਂ ਨੂੰ ਆਪਣੇ ਹੱਕਾਂ ਦਾ ਪਤਾ ਹੋਣਾ ਜ਼ਰੂਰੀ ਹੈ।