ਅੰਦਾਜ਼ਾ ਕੀ ਹੁੰਦਾ ਹੈ
ਇਹ ਕੈਲਕੁਲੇਟਰ ਆਮ ਜਾਣਕਾਰੀ ਦਿੰਦਾ ਹੈ। ਇਹ ਕਾਨੂੰਨੀ ਸਲਾਹ ਨਹੀਂ ਹੈ, ਅਤੇ ਇਸ ਦੀ ਵਰਤੋਂ ਕਰਨ ਨਾਲ ਤੁਸੀਂ ਸਾਡੀ ਫ਼ਰਮ ਦੇ ਕਲਾਇੰਟ ਨਹੀਂ ਬਣ ਜਾਂਦੇ। ਇਹ ਸਿਰਫ਼ ਤੁਹਾਡੇ ਦਰਜ ਕੀਤੇ ਅੰਕੜਿਆਂ ਤੋਂ ਕੰਮ ਕਰਦਾ ਹੈ। ਇਹ ਤੈਅ ਨਹੀਂ ਕਰਦਾ ਕਿ ਆਮਦਨ ਵਿੱਚ ਕੀ ਗਿਣਿਆ ਜਾਂਦਾ ਹੈ, ਜੋ ਅਕਸਰ ਉਨ੍ਹਾਂ ਲੋਕਾਂ ਲਈ ਅਸਲ ਸਵਾਲ ਹੁੰਦਾ ਹੈ ਜੋ ਆਪਣਾ ਕੰਮ ਕਰਦੇ ਹਨ, ਕਿਸੇ ਕੰਪਨੀ ਦੇ ਮਾਲਕ ਹਨ, ਜਾਂ ਜਿਨ੍ਹਾਂ ਨੂੰ ਬੋਨਸ, ਕਮਿਸ਼ਨ ਜਾਂ ਡਿਵੀਡੈਂਡ ਦੇ ਰੂਪ ਵਿੱਚ ਭੁਗਤਾਨ ਮਿਲਦਾ ਹੈ। ਇਹ ਖ਼ਾਸ ਜਾਂ ਅਸਧਾਰਨ ਖਰਚੇ (special or extraordinary expenses, ਧਾਰਾ 7 ਦੇ ਖਰਚੇ) ਅਤੇ ਪਹਿਲਾਂ ਤੋਂ ਮੌਜੂਦ ਕੋਈ ਵੀ ਸਮਝੌਤਾ ਜਾਂ ਅਦਾਲਤੀ ਹੁਕਮ ਸ਼ਾਮਲ ਨਹੀਂ ਕਰਦਾ। ਕਿਸੇ ਸਮਝੌਤੇ ਉੱਤੇ ਦਸਤਖ਼ਤ ਕਰਨ ਜਾਂ ਕਿਸੇ ਅੰਕੜੇ ਉੱਤੇ ਭਰੋਸਾ ਕਰਨ ਤੋਂ ਪਹਿਲਾਂ, ਕਿਸੇ ਵਕੀਲ ਤੋਂ ਇਸ ਦੀ ਜਾਂਚ ਕਰਵਾਓ।
ਤੁਹਾਡੇ ਲਈ ਇਨ੍ਹਾਂ ਅੰਕੜਿਆਂ ਦਾ ਕੀ ਮਤਲਬ ਹੈ?
ਸਲਾਹ-ਮਸ਼ਵਰੇ (consultation) ਵਿੱਚ ਅਸੀਂ ਵਿਚਾਰ ਕਰਦੇ ਹਾਂ ਕਿ ਤੁਹਾਡੇ ਦੋਵਾਂ ਵਿੱਚੋਂ ਹਰ ਇੱਕ ਦੀ ਆਮਦਨ ਵਿੱਚ ਕੀ ਗਿਣਿਆ ਜਾਂਦਾ ਹੈ, ਅਦਾਲਤ ਸੰਭਾਵੀ ਤੌਰ 'ਤੇ ਕੀ ਹੁਕਮ ਦੇਵੇਗੀ, ਅਤੇ ਅੱਗੇ ਕੀ ਕਰਨਾ ਹੈ।
ਸਲਾਹ-ਮਸ਼ਵਰਾ ਬੁੱਕ ਕਰੋ→